ਇੰਗਲੈਂਡ ਤੋਂ ਦਰਦਨਾਕ ਖਬਰ ਆਈ ਹੈ। ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਤਲਵਿੰਦਰ ਸਿੰਘ 2009 ਵਿੱਚ ਇੰਗਲੈਂਡ ਗਿਆ ਸੀ। ਉਸ ਨੇ 14 ਸਾਲ ਮਗਰੋਂ ਨਵੇਂ ਸਾਲ 'ਤੇ ਪੰਜਾਬ ਪਰਤਣਾ ਸੀ। ਇਸ ਤੋਂ ਪਹਿਲਾਂ ਹੀ ਮਾਪਿਆਂ ਨੂੰ ਮੌਤ ਦੀ ਖਬਰ ਮਿਲ ਗਈ। ਨੌਜਵਾਨ ਦੇ ਪਿਤਾ ਨੇ ਦਰਦ ਬਿਆਨ ਕਰਦੇ ਹੋਏ ਦੱਸਿਆ ਕਿ ਉਸ ਨੇ ਰਿਟਾਇਰਮੈਂਟ ਦੇ ਲਾਭਾਂ ਸਮੇਤ ਆਪਣੀ ਸਾਰੀ ਬਚਤ ਪੁੱਤਰ 'ਤੇ ਲਾ ਦਿੱਤੀ। ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਇੰਗਲੈਂਡ ਦਾ ਪੱਕਾ ਨਾਗਰਿਕ ਬਣਨ ਮਗਰੋਂ ਨਵੇਂ ਸਾਲ 'ਤੇ ਵਤਨ ਪਰਤਣਾ ਸੀ ਪਰ ਹੁਣ ਉਸ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਮੁਸ਼ਕਲ ਹੋ ਗਿਆ ਹੈ।ਸੁਖਦੇਵ ਸਿੰਘ ਵਾਸੀ ਤਲਵੰਡੀ ਭਰਥ, ਬਟਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਤਲਵਿੰਦਰ ਸਿੰਘ 35 ਸਾਲ ਦਾ ਸੀ।
.
After 14 years, the son was to return from abroad, now come from England locked in a box, son.
.
.
.
#englandnews #punjabnews #talwindersingh
~PR.182~